Headlines News :
Home » , » ਸਾਡੀ ਚੁੱਪ ਦਾ ਨਤੀਜਾ ਸਾਡੀਆਂ ਨਸਲਾਂ ਭੁਗਤ ਰਹੀਆਂ ਹਨ ਤੇ ਭੁਗਤਣਗੀਆਂ - ਸਫ਼ਲ ਸੋਚ

ਸਾਡੀ ਚੁੱਪ ਦਾ ਨਤੀਜਾ ਸਾਡੀਆਂ ਨਸਲਾਂ ਭੁਗਤ ਰਹੀਆਂ ਹਨ ਤੇ ਭੁਗਤਣਗੀਆਂ - ਸਫ਼ਲ ਸੋਚ

Written By Unknown on Sunday 1 September 2013 | 07:36

ਗੰਜਾਬੀ ਗੀਤਾਂ/ਫਿਲਮਾਂ ਵਿੱਚ ਪਾਏ ਜਾ ਰਹੇ ਗੰਦ ਖਿਲਾਫ ਅਸੀਂ ਚੁੱਪ ਕਿਉਂ?

ਪਿਆਰੇ ਸਾਥੀਓ! ਅੱਜ ਕੱਲ੍ਹ ਟੀ.ਵੀ. ਉਪਰ ਪੰਜਾਬੀ ਫਿਲਮਾਂ ਅਤੇ ਗੀਤਾਂ ਵਿੱਚ ਦਿਸਣ ਵਾਲੇ ਦ੍ਰਿਸ਼ ਸਾਨੂੰ ਸ਼ਰਮਸਾਰ ਕਰ ਰਹੇ ਹਨ। ਇਹ ਸਾਡੇ ਬੱਚਿਆਂ ਉਪਰ ਵੀ ਭੈੜਾ ਅਸਰ ਪਾਉਂਦੇ ਹਨ। ਟੈਲੀਵਿਯਨ ਉਪੱਰ ਆਉਣ ਵਾਲੇ ਪੰਜਾਬੀ ਗੀਤਾਂ ਤੇ ਫਿਲਮਾਂ ਵਿੱਚ ਆਮ ਦੇਖਿਆ ਜਾਂਦਾ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਗੰਦਲਾ ਕਰਨ ਵਾਲੇ ਲੱਚਰ/ਦੋ ਅਰਥੀ/ਹਿੰਸਕ ਗੀਤ ਵੱਧ ਚੜ੍ਹ ਕੇ ਸੁਣਾਏ ਤੇ ਦਿਖਾਏ ਜਾਂਦੇ ਹਨ। ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ ਵੱਲੋਂ ਕਰੀਬ ਦੋ ਤਿੰਨ ਸਾਲ ਪਹਿਲਾਂ ਆਪਣੀ ਵੈਬਸਾਈਟ ਉਪਰ ਇਸ ਮੁੱਦੇ ’ਤੇ ਆਨਲਾਈਨ ਵਿਚਾਰ ਚਰਚਾ ਵੀ ਕੀਤੀ ਸੀ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਦੇ ਚਿੰਤਕ ਵੀਰਾਂ ਵੱਲੋਂ ਅਖਬਾਰਾਂ ਵਿੱਚ ਵੀ ਇਸ਼ਤਿਹਾਰ ਦੇ ਕੇ ਪੰਜਾਬੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਅਸੀਂ ਇਸ ਚੁੱਪ ਨੂੰ ਤੋੜਦਿਆਂ ਪੰਜਾਬੀ ਮਾਂ ਬੋਲੀ ਲਈ ਇੱਕ ਲਹਿਰ ਲੈ ਕੇ ਆਏ ਹਾਂ। ਇਸ ਤਹਿਤ ਇਹਨਾਂ ਗੀਤਾਂ ਵਿਰੁੱਧ ਵੱਧ ਤੋਂ ਵੱਧ ਲੋਕਾਂ ਦੇ ਵਿਚਾਰ ਲੈ ਕੇ ਸਰਕਾਰਾਂ ਪਾਸ ਪੇਸ਼ ਕੀਤੇ ਜਾਣਗੇ। ਇਸ ਲਈ ਤੁਸੀਂ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਓ ਤਾਂ ਜੋ ਇਸ ਮੁਹਿੰਮ ਨੂੰ ਲੋਕ ਲਹਿਰ ਦੇ ਰੂਪ ਵਿੱਚ ਉਭਾਰਿਆ ਜਾ ਸਕੇ ਅਤੇ ਕਿਸੇ ਸਥਾਈ ਨਤੀਜੇ ’ਤੇ ਪਹੁੰਚਿਆ ਜਾ ਸਕੇ। ਨਾਲ ਦਿੱਤੇ ਪ੍ਰੋਫਾਰਮੇ ਨੂੰ ਪ੍ਰਿੰਟ ਕਰਕੇ ਇਸ ਨੂੰ ਭਰ ਕੇ ਅਤੇ ਆਪਣੇ ਪਰਿਵਾਰਕ ਮੈਂਬਰਾਂ, ਯਾਰਾਂ-ਦੋਸਤਾਂ ਤੋਂ ਇਲਾਵਾ ਸਮਾਜ ਸੇਵੀ, ਬੁੱਧੀ ਜੀਵੀ, ਲੇਖਕਾਂ ਜ਼ੋ ਸਮਾਜ ਦਾ ਧੁਰਾ ਹਨ ਤੋਂ ਭਰਵਾ ਕੇ ਸਾਡੇ ਨਿਮਨਲਿਖਤ ਪਤੇ ’ਤੇ ਜਰੂਰ ਭੇਜ਼ੋ ਜੀ। ਤੁਹਾਡੇ ਹੱਥ ਦੀ ਲਿਖੀ ਇਕ ਲਾਈਨ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਬਹੁਤ ਵੱਡਾ ਹਿੱਸਾ ਪਾ ਸਕਦੀ ਹੈ।

ਉਮੀਦ ਦੀ ਆਸ ਵਿੱਚ

ਕੁਲਵਿੰਦਰ ਸਿੰਘ ਗੁਰੂ
ਜਨਰਲ ਸਕੱਤਰ
ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:)
ਵਾਰਡ ਨੰ: 1, ਗਲੀ ਨੰ: 5, ਰਾਮ ਪਾਲ ਐਮ.ਸੀ. ਵਾਲੀ ਗਲੀ,
ਮਾਨਸਾ (ਪੰਜਾਬ), ਭਾਰਤ। ਪਿੰਨ ਕੋਡ 151505
ਮੋਬਾਇਲ ਨੰਬਰ 9463375380, 9872743248

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template